BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ

ਅੰਮ੍ਰਿਤਸਰ ਦਾ ਗਲਿਆਰਾ, ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਐਲਾਨੇ ਗਏ ਪਵਿੱਤਰ ਸ਼ਹਿਰ, ਇੱਥੇ ਹੁਣ ਕੀ ਬਦਲਾਅ ਤੇ ਪਾਬੰਦੀਆਂ ਹੋਣਗੀਆਂ
ਪੰਜਾਬ ਵਿਧਾਨ ਦੇ ਸੈਸ਼ਨ ਵਿੱਚ ਅੰਮ੍ਰਿਤਸਰ ਦਾ ਗਲਿਆਰਾ, ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ, ਜਾਣੋ ਕੀ ਹਨ ਇਸ ਦੇ ਮਾਅਨੇ।

ਧਰਮਿੰਦਰ ਦਾ ਦੇਹਾਂਤ, ਪੰਜਾਬ ਤੋਂ ਮੁੰਬਈ ਦਾ ਸਫ਼ਰ ਤੈਅ ਕਰਨ ਵਾਲੇ ਅਦਾਕਾਰ ਸਾਲਾਂ ਤੱਕ ਕਿਵੇਂ ਬਣੇ ਰਹੇ 'ਹਿੱਟ ਮਸ਼ੀਨ'
ਉਨ੍ਹਾਂ ਦੀ ਅਦਾਕਾਰੀ ਸਾਦਗੀ ਅਤੇ ਕੋਮਲਤਾ ਭਰਭੂਰ ਸੀ, ਜੋ ਕਿ ਕਈ ਵਾਰ ਪਰਦੇ ’ਤੇ ਸਾਫ਼ ਵਿਖਾਈ ਦਿੱਤੀ ਅਤੇ ਕਈ ਵਾਰ ਹੀ-ਮੈਨ ਦੇ ਪਰਛਾਵੇਂ ਹੇਠ ਛੁਪੀ ਹੀ ਰਹਿ ਗਈ, ਪਰ ਧਰਮਿੰਦਰ ਦੀ ਭਾਲ ਕਦੇ ਵੀ ਖ਼ਤਮ ਨਹੀਂ ਹੋਈ।

ਸਰਦੀਆਂ 'ਚ ਅੱਡੀਆਂ ਜ਼ਿਆਦਾ ਕਿਉਂ ਫਟਦੀਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ ਠੀਕ ਰੱਖਿਆ ਜਾਵੇ?
ਠੰਢੇ ਮੌਸਮ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ, ਜਿਸ ਨਾਲ ਸਰੀਰ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ ਅਤੇ ਅੱਡੀਆਂ ਫਟਣ ਲੱਗਦੀਆਂ ਹਨ।

'ਫ਼ੌਜੀ ਨੇ ਮੇਰੀ 8 ਸਾਲ ਦੀ ਭਤੀਜੀ ਦੇ ਸਾਹਮਣੇ ਮੇਰਾ ਬਲਾਤਕਾਰ ਕੀਤਾ': ਉਹ ਜੰਗ ਜਿਸਨੇ ਹਜ਼ਾਰਾਂ ਔਰਤਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ
ਫਾਨੋ ਸਮੂਹ ਨੇ ਬਗਾਵਤ ਕਰ ਦਿੱਤੀ ਅਤੇ ਮੁੱਖ ਕਸਬਿਆਂ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਖੇਤਰੀ ਖੁਦਮੁਖਤਿਆਰੀ ਲਈ ਲੜ ਰਹੇ ਹਨ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਰ ਰਹੇ ਹਨ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਕਰਮਚਾਰੀ ਕੈਨੇਡਾ ਜਾ ਕੇ 'ਗਾਇਬ' ਕਿਉਂ ਹੋ ਰਹੇ ਹਨ
ਪੀਆਈਏ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗ਼ੈਰ-ਕਾਨੂੰਨੀ ਢੰਗ ਨਾਲ 'ਲਾਪਤਾ' ਲਈ ਏਅਰਲਾਈਨ ਕਰਮਚਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਸੋਧ ਬਿੱਲ 2025 ਦੇ ਖਰੜੇ ਬਾਰੇ ਕਿਸਾਨਾਂ ਅਤੇ ਮੁਲਾਜ਼ਮਾਂ ਦੇ ਕੀ ਖ਼ਦਸ਼ੇ ਹਨ, ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਲਿਆਉਣ ਦੀ ਕੀ ਲੋੜ ਦੱਸੀ ਹੈ
4 ਸਾਲ ਬਾਅਦ ਹੁਣ ਜਦੋਂ ਇੱਕ ਵਾਰ ਮੁੜ ਬਿਜਲੀ ਸੋਧ ਬਿੱਲ ਦਾ ਖਰੜਾ ਲਿਆਂਦਾ ਗਿਆ ਹੈ ਤਾਂ ਕਿਸਾਨ ਸਵਾਲ ਚੁੱਕੇ ਰਹੇ ਹਨ। ਇਸ ਮਸਲੇ ਉੱਤੇ ਕੇਂਦਰ ਸਰਕਾਰ ਕੀ ਕਹਿ ਰਹੀ ਹੈ, ਇਹ ਬਿਜਲੀ ਸੋਧ ਬਿੱਲ ਕੀ ਹੈ।

ਜਸਟਿਸ ਸੂਰਿਆਕਾਂਤ ਨੇ ਭਾਰਤ ਦੇ 53ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ, ਜਾਣੋ ਉਨ੍ਹਾਂ ਦੇ ਮੁੱਖ ਫ਼ੈਸਲੇ ਅਤੇ ਵਿਵਾਦ
ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਜਸਟਿਸ ਸੂਰਿਆਕਾਂਤ ਦਾ ਕਾਰਜਕਾਲ ਕਈ ਹੋਰ ਜੱਜਾਂ ਨਾਲੋਂ ਲੰਬਾ ਹੋਵੇਗਾ, ਉਨ੍ਹਾਂ ਨੂੰ ਸੁਪਰੀਮ ਕੋਰਟ 'ਚ ਕਈ ਅਹਿਮ ਮੁੱਦਿਆਂ ਦਾ ਸਾਹਮਣਾ ਕਰਨਾ ਪਵੇਗਾ।

ਨਹਿਰੂ ਦਾ ਸੁਪਨਾ ਭਾਰਤ ਦਾ ਯੋਜਨਾਬੱਧ ਸ਼ਹਿਰ ਚੰਡੀਗੜ੍ਹ ਕਿਵੇਂ ਹੋਂਦ 'ਚ ਆਇਆ, ਪੰਜਾਬ ਕਿਉਂ ਇਸ ਉੱਤੇ ਜਤਾਉਂਦਾ ਹੈ ਹੱਕ
ਨਵੀਂ ਦਿੱਲੀ ਤੋਂ ਕਰੀਬ 240 ਕਿਲੋਮੀਟਰ ਸ਼ਿਵਾਲਿਕ ਦੀਆਂ ਪਹਾੜ੍ਹੀਆਂ ਵਿੱਚ ਬਣੇ ਚੰਡੀਗੜ੍ਹ ਦੀ ਕਲਪਨਾ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪਾਕਿਸਤਾਨ ਵਿੱਚ ਚਲੇ ਜਾਣ ਤੋਂ ਬਾਅਦ ਕੀਤੀ ਗਈ ਸੀ।

'ਮੇਰੇ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ'- ਕੀ ਹੈ ਇਹ ਸਮੱਸਿਆ ਜੋ ਹਰ 5 ਗਰਭਵਤੀ ਔਰਤਾਂ 'ਚੋਂ ਇੱਕ ਨੂੰ ਪ੍ਰਭਾਵਿਤ ਕਰਦੀ ਹੈ
ਦੋ ਮਾਵਾਂ ਜਿਨ੍ਹਾਂ ਨੂੰ ਪੇਡੂ ਦੇ ਕਮਰ ਦਰਦ ਦਾ ਅਨੁਭਵ ਹੋਇਆ ਸੀ, ਦਾ ਕਹਿਣਾ ਹੈ ਕਿ ਜੋਖਮ ਪ੍ਰਤੀ ਜਾਗਰੂਕ ਹੋਣ ਨਾਲ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਮਦਦ ਮਿਲੇਗੀ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼

ਗੁਰੂ ਤੇਗ਼ ਬਹਾਦਰ ਨਾਲ ਜੁੜੀਆਂ 5 ਅਹਿਮ ਥਾਵਾਂ
ਗੁਰੂ ਤੇਗ ਬਹਾਦਰ ਜੀ ਦੇ 350ਸਾਲਾ ਸ਼ਹੀਦੀ ਦਿਹਾੜੇ ਮੌਕੇ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪੂਰੇ ਬਿਰਤਾਂਤ ਨੂੰ ਉਨ੍ਹਾਂ ਥਾਵਾਂ ਦੇ ਇਤਿਹਾਸ ਨਾਲ ਜੋੜ ਕੇ ਦੱਸਾਂਗੇ ਜੋ ਉਨ੍ਹਾਂ ਦੀ ਸ਼ਹਾਦਤ ਨਾਲ ਸਬੰਧਤ ਹਨ।

'ਜਸਵਿੰਦਰ ਭੱਲਾ ਨਾਲ ਮੇਰੀ ਦੋਸਤੀ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹੈ', ਬਾਲ ਮੁਕੰਦ ਸ਼ਰਮਾ ਨੇ ਕਿਉਂ ਆਖੀ ਇਹ ਗੱਲ
ਬਾਲ ਮੁਕੰਦ ਸ਼ਰਮਾ ਨੂੰ ਅਸੀਂ ਕਾਮੇਡੀ ਸੀਰੀਜ਼ 'ਛਣਕਾਟਾ' ਦੇ 'ਭਤੀਜ' ਜਾਂ 'ਬਾਲਾ' ਵਜੋਂ ਪਛਾਣਦੇ ਹਾਂ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਬਾਰੇ।

ਵਟਸਐਪ: ਮੈਟਾ ਦੀ ਕਿਸ ਖ਼ਾਮੀ ਕਾਰਨ ਤੁਹਾਡਾ ਡਾਟਾ ਲੀਕ ਹੋ ਸਕਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾਵੇ
2021 ਦੇ ਫੇਸਬੁੱਕ ਡਾਟਾ ਲੀਕ ਦੌਰਾਨ ਸਾਹਮਣੇ ਆਏ ਕਰੀਬ 500 ਮਿਲੀਅਨ ਫੋਨ ਨੰਬਰਾਂ ਵਿੱਚੋਂ ਕਰੀਬ ਅੱਧੇ ਨੰਬਰ ਹਾਲੇ ਵੀ ਐਕਟਿਵ ਹਨ

ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵੀਂ ਸਦੀ ਦਾ ਸਰੂਪ ਮਿਲਿਆ, ਕੀ ਹੈ ਇਸ ਸਰੂਪ ਦਾ ਇਤਿਹਾਸ
ਗੁਰੂ ਗ੍ਰੰਥ ਸਾਹਿਬ ਦੇ ਸਦੀਆਂ ਪੁਰਾਣੇ ਸਰੂਪ ਨੂੰ ਦੇਖਣ ਲਈ ਸਕਾਟਲੈਂਡ, ਯੂਕੇ ਦੀਆਂ ਸੜਕਾਂ ’ਤੇ ਸੰਗਤਾਂ ਦੀ ਭੀੜ ਉਮੜੀ।

ਚੀਆ, ਤਿਲ ਤੇ ਹੋਰ ਸੀਡਜ਼, ਜੇਕਰ ਗਲਤ ਤਰੀਕੇ ਨਾਲ ਖਾਧੇ ਤਾਂ ਹੋ ਸਕਦਾ ਨੁਕਸਾਨ, ਕਿਹੜੇ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਇਹ ਬੀਜ
ਚੀਆ ਸੀਡਜ਼, ਤਿਲ, ਆਲਸੀ ਦੇ ਬੀਜ, ਆਦਿ ਸਰੀਰ ਲਈ ਕੀਮਤੀ ਤੱਤਾਂ ਦਾ ਸਰੋਤ ਤਾਂ ਹਨ ਪਰ ਜੇ ਇਨ੍ਹਾਂ ਦਾ ਸੇਵਨ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦੇਹ ਵੀ ਕਰ ਸਕਦੇ ਹਨ।

ਜੇਮਸ ਬੌਂਡ ਦਾ ਕਿਰਦਾਰ ਇਸ ਜਾਸੂਸ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਸੀ ਜਿਸ ਦੇ ਕਾਰਨਾਮਿਆਂ ਨੇ ਕਈਆਂ ਨੂੰ ਹੈਰਾਨ ਕੀਤਾ ਸੀ
ਸਿਡਨੀ ਰਾਇਲੀ ਨੂੰ ਰੂਸ ਵਿੱਚ ਕੈਦ ਦੌਰਾਨ ਮਾਰ ਦਿੱਤਾ ਗਿਆ ਸੀ। ਉਹ ਬ੍ਰਿਟੇਨ ਦੇ ਸਭ ਤੋਂ ਵਧੀਆ ਜਾਸੂਸਾਂ ਵਿੱਚੋਂ ਇੱਕ ਸੀ, ਜਿਸਨੂੰ ਸੋਵੀਅਤ ਯੂਨੀਅਨ ਦੀ ਜਾਸੂਸੀ ਕਰਨ ਲਈ ਭੇਜਿਆ ਗਿਆ ਸੀ

'ਸੀਆਈਏ ਨੇ ਮੇਰੇ 'ਤੇ ਦਿਮਾਗੀ ਪ੍ਰਯੋਗ ਕੀਤੇ, ਅਜੇ ਵੀ ਰਾਤ ਨੂੰ ਚੀਕਾਂ ਮਾਰਦੀ ਹਾਂ', ਕੈਨੇਡਾ 'ਚ ਲੋਕਾਂ 'ਤੇ ਬਿਨਾਂ ਦੱਸੇ ਪ੍ਰਯੋਗ ਕਿਉਂ ਹੋਏ
ਅਮਰੀਕਾ ਅਤੇ ਕੈਨੇਡਾ ਦੀਆਂ 100 ਤੋਂ ਵੱਧ ਸੰਸਥਾਵਾਂ ਜਿਨ੍ਹਾਂ ਵਿੱਚ ਹਸਪਤਾਲ, ਜੇਲ੍ਹਾਂ ਅਤੇ ਸਕੂਲ ਸ਼ਾਮਲ ਸਨ, ਉਹ ਵੀ ਇਸ ਪ੍ਰੋਜੈਕਟ ਦਾ ਹਿੱਸਾ ਸਨ।

ਕਿਵੇਂ ਪਤਾ ਲੱਗਿਆ ਕਿ ਚੁੰਮਣ ਦੀ ਆਦਤ 210 ਲੱਖ ਸਾਲ ਪੁਰਾਣੀ ਹੈ, ਬਾਂਦਰਾਂ ਤੋਂ ਮਨੁੱਖਾਂ ਤੱਕ ਕਿਵੇਂ ਪਹੁੰਚੀ ਰੋਮਾਂਸ ਭਰੀ 'ਕਿਸ'
ਚੁੰਮਣ ਬਾਰੇ ਪਹਿਲਾਂ ਹੀ ਕਈ ਵਿਚਾਰ ਹਨ। ਕੁਝ ਵਿਗਿਆਨੀ ਕਹਿੰਦੇ ਹਨ ਕਿ ਸ਼ਾਇਦ ਸਾਡੇ ਬਾਂਦਰ ਪੂਰਵਜਾਂ ਵਿੱਚ ਇੱਕ ਦੂਜੇ ਦੇ ਵਾਲ ਸਾਫ਼ ਕਰਨ (ਗਰੂਮਿੰਗ) ਵਾਲੀ ਆਦਤ ਤੋਂ ਚੁੰਮਣ ਨਿਕਲਿਆ ਹੋਵੇਗਾ।

ਮਰਦਾਂ ਦੇ ਪਿਸ਼ਾਬ ਕਰਨ ਦਾ ਸਹੀ ਤਰੀਕਾ ਕੀ ਹੈ, ਖੜ੍ਹੇ ਹੋ ਕੇ ਜਾਂ ਬੈਠ ਕੇ, ਪੜ੍ਹੋ ਇਸ ਰਿਪੋਰਟ ਵਿੱਚ
ਬੈਠਣਾ ਹੈ ਜਾਂ ਨਹੀਂ ਬੈਠਣਾ? ਇਹੀ ਸਵਾਲ ਹੈ ਜੋ ਬਹਿਸ ਦਾ ਵਿਸ਼ਾ ਹੈ ਕਿ ਮਰਦਾਂ ਨੂੰ ਟਾਇਲਟ ਜਾਣ ਵੇਲੇ ਕਿਸ ਤਰ੍ਹਾਂ ਪਿਸ਼ਾਬ ਕਰਨਾ ਚਾਹੀਦਾ ਹੈ।

ਪਾਕਿਸਤਾਨ 'ਚ 'ਇਸਲਾਮ ਧਰਮ ਅਪਣਾ ਕੇ ਵਿਆਹ ਕਰਵਾਉਣ' ਵਾਲੀ ਭਾਰਤੀ ਸਿੱਖ ਔਰਤ ਲਾਹੌਰ ਹਾਈ ਕੋਰਟ ਪਹੁੰਚੀ, ਕੋਰਟ ਨੇ ਕੀ ਕਿਹਾ
ਲਾਹੌਰ ਹਾਈ ਕੋਰਟ ਦੇ ਜੱਜ ਜਸਟਿਸ ਫਾਰੂਕ ਹੈਦਰ ਨੇ ਪੰਜਾਬ ਪੁਲਿਸ ਨੂੰ ਸਰਬਜੀਤ ਨੂੰ ਤੰਗ ਕਰਨ ਤੋਂ ਰੋਕ ਦਿੱਤਾ ਹੈ ਅਤੇ ਇਸ ਸਬੰਧ ਵਿੱਚ ਆਈਜੀ ਪੰਜਾਬ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਸ਼ਰਲਿਨ ਚੋਪੜਾ ਨੇ ਹਟਵਾਏ ਡੇਢ ਕਿੱਲੋ ਤੋਂ ਵੱਧ ਦੇ ਬ੍ਰੈਸਟ ਇੰਪਲਾਂਟ, ਇਹ ਕਿਸ ਚੀਜ਼ ਦੇ ਬਣੇ ਹੁੰਦੇ ਹਨ ਤੇ ਛਾਤੀ ਵਿੱਚ ਕਿਵੇਂ ਪਾਏ ਜਾਂਦੇ ਹਨ
ਭਾਰਤੀ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੇ ਐਤਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬ੍ਰੈਸਟ ਇੰਪਲਾਂਟ ਹਟਵਾ ਦਿੱਤੇ ਹਨ।

ਗਰਮ ਜਾਂ ਠੰਢਾ ਪਾਣੀ? ਸਰਦੀਆਂ ਵਿੱਚ ਕਿਹੋ-ਜਿਹੇ ਪਾਣੀ ਨਾਲ ਨਹਾਉਣਾ ਬਿਹਤਰ ਹੈ, ਮਾਹਰਾਂ ਤੋਂ ਜਾਣੋ
ਜਦੋਂ ਅਸੀਂ ਆਪਣੇ ਸਰੀਰ 'ਤੇ ਬਹੁਤ ਤੇਜ਼ ਗਰਮ ਜਾਂ ਬਹੁਤ ਜ਼ਿਆਦਾ ਠੰਡਾ ਪਾਣੀ ਪਾਉਂਦੇ ਹਾਂ ਤਾਂ ਇਸ ਨਾਲ ਹੋਣ ਵਾਲੇ ਖਤਰਿਆਂ ਨੂੰ ਸਮਝੋ



















































