ਬਲੋਚ,ਬਲੌਚ ਜਾਂਬਲੂਚ ਦੱਖਣ-ਪੱਛਮੀਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਅਤੇਈਰਾਨ ਦੇ ਸਿਸਤਾਨ ਅਤੇ ਬਲੂਚੇਸਤਾਨ ਪ੍ਰਾਂਤ ਵਿੱਚ ਵੱਸਣ ਵਾਲੀ ਇੱਕ ਜਾਤੀ ਹੈ। ਇਹਬਲੋਚ ਭਾਸ਼ਾ ਬੋਲਦੇ ਹਨ, ਜੋ ਈਰਾਨੀ ਭਾਸ਼ਾ ਪਰਵਾਰ ਦੀ ਇੱਕ ਮੈਂਬਰ ਹੈ ਅਤੇ ਜਿਸ ਵਿੱਚ ਅਤਿ-ਪ੍ਰਾਚੀਨ ਅਵੇਸਤਾਈ ਭਾਸ਼ਾ ਦੀ ਝਲਕ ਮਿਲਦੀ ਹੈ (ਜੋ ਆਪਵੈਦਿਕ ਸੰਸਕ੍ਰਿਤ ਦੀ ਵੱਡੀ ਕ਼ਰੀਬੀ ਭਾਸ਼ਾ ਮੰਨੀ ਜਾਂਦੀ ਹੈ। ਬਲੋਚ ਲੋਕ ਕਬੀਲਿਆਂ ਵਿੱਚ ਸੰਗਠਿਤ ਹਨ। ਉਹ ਪਹਾੜੀ ਅਤੇ ਰੇਗਿਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਆਸਪਾਸ ਦੇ ਸਮੁਦਾਇਆਂ ਤੋਂ ਬਿਲਕੁਲ ਭਿੰਨ ਪਹਿਚਾਣ ਦੇ ਧਾਰਨੀ ਹਨ। ਇੱਕ ਬਰਾਹੁਈ ਨਾਮਕ ਸਮੁਦਾਏ ਵੀ ਬਲੋਚ ਮੰਨਿਆ ਜਾਂਦਾ ਹੈ, ਹਾਲਾਂਕਿ ਇਹ ਇੱਕ ਦਰਾਵਿੜ ਭਾਸ਼ਾ ਪਰਵਾਰ ਦੀ ਬਰਾਹੁਈ ਨਾਮ ਦੀ ਭਾਸ਼ਾ ਬੋਲਦੇ ਹਨ।
ਸੰਨ 2009 ਵਿੱਚ ਬਲੋਚ ਲੋਕਾਂ ਦੀ ਕੁਲ ਜਨਸੰਖਿਆ 90 ਲੱਖ ਅਨੁਮਾਨਿਤ ਕੀਤੀ ਗਈ ਸੀ।[1][2][3]
ਬਲੋਚੀ ਮਰਦਾਂ ਦਾ ਪਹਿਰਾਵਾ
ਬਲੋਚੀ ਤਿਉਹਾਰ