ਪੋਪ (ਲਾਤੀਨੀ: [papa]Error: {{Lang}}: text has italic markup (help);ਯੂਨਾਨੀ:πάππας ਪਿਤਾ ਲਈ ਬੱਚਿਆਂ ਦੁਆਰਾ ਵਰਤੇ ਜਾਣ ਵਾਲੇ ਸ਼ਬਦ,ਪਾਪਾਸ ਤੋਂ),[1][2] ਰੋਮਨ ਕੈਥੋਲਿਕ ਗਿਰਜਾ ਘਰ ਦੇ ਚੋਟੀ ਦੇ ਧਰਮ ਗੁਰੂ,ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਬਾਦਸ਼ਾਹ ਨੂੰ ਪੋਪ ਕਹਿੰਦੇ ਹਨ।[3] ਪੋਪ ਨੂੰ ਦੁਨੀਆ ਭਰ ਦੇ ਕੈਥੋਲਿਕ ਇਸਾਈਆਂ ਦਾ ਧਰਮਗੁਰੂ ਮੰਨਿਆ ਜਾਂਦਾ ਹੈ। ਅੱਜ ਵੀ ਵੈਟੀਕਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਧਾਰਮਿਕ ਸੰਸਥਾਵਾਂ 'ਚੋਂ ਇੱਕ ਹੈ।ਵੈਟੀਕਨ ਸਿਟੀ (ਰੋਮ) ਦੁਨੀਆ ਭਰ ਦੇ 1.2 ਅਰਬ ਕੈਥੋਲਿਕ ਇਸਾਈਆਂ ਦੀ ਸਰਵਉੱਚ ਧਾਰਮਿਕ ਪੀਠ ਹੈ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇਪੋਪ ਫ਼ਰਾਂਸਿਸ ਨੇ ਅਹੁਦਾ ਸੰਭਾਲਿਆ ਸੀ। ਵੈਟੀਕਨ ਦੇ ਪ੍ਰਸ਼ਾਸਕੀ ਢਾਂਚੇ ਦੇ ਪੁਨਰਗਠਨ ਅਤੇ ਅਕਾਊਂਟਸ ਵਾਲੀਆਂ ਕਿਤਾਬਾਂ ਦੇ ਨਿਰੀਖਣ ਕੀਤ ਤੇ ਕੁਝ ਸੁਝਾ ਦਿਤੇ।
ਅੱਜ ਕਈ ਕੈਥੋਲਿਕ ਬਿਨਾਂ ਵਿਆਹ ਦੇ ਇਕ-ਦੂਜੇ ਨਾਲ ਰਹਿ ਰਹੇ ਨਹੀਂ ਸਕਰਦੇ। ਅਮਰੀਕਾ 'ਚ ਮੈਰੋਨਾਈਟ ਕੈਥੋਲਿਕ ਚਰਚ ਵਿੱਚ ਇੱਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਇੱਕ ਨਵੀਂ ਪਹਿਲ ਕੀਤੀ ਗਈ। ਪਾਦਰੀ ਅਤੇ ਬਿਸ਼ਪ ਆਦਿ ਆਪਣਾ ਰੁਤਬਾ ਵਧਾਉਣ ਲਈ ਗੰਢ-ਤੁਪ, ਜੋੜ-ਤੋੜ ਅਤੇ ਲਾਲਚ ਦੀਆਂ ਭਾਵਨਾਵਾਂ ਦਾ ਸ਼ਿਕਾਰ ਹਨ ਇਹਨਾਂ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਗਿਰਜਾਘਰ ਸਿਰਫ ਸ਼ੁੱਭ ਕਾਮਨਾਵਾਂ ਦੇ ਆਦਾਨ-ਪ੍ਰਦਾਨ ਦੀ ਜਗ੍ਹਾ ਹੀ ਨਹੀਂ, ਪਾਪਾਂ ਦੇ ਪਛਤਾਵੇ ਤੇ ਇਨ੍ਹਾਂ ਤੋਂ ਮੁਕਤੀ ਹਾਸਲ ਕਰਨ ਦੀ ਕਾਮਨਾ ਵਾਲੀ ਜਗ੍ਹਾ ਵੀ ਹੈ। ਰੋਮਨ ਕੈਥੋਲਿਕ ਇਸਾਈਆਂ 'ਚ ਗਰਭਪਾਤ ਨੂੰ ਪਾਪ ਮੰਨਿਆ ਜਾਂਦਾ ਹੈ, ਕਿਉਂਕਿ ਗਰਭਪਾਤ ਕਰਨਾ ਜਾਂ ਕਰਵਾਉਣਾ ਜੀਵ ਹੱਤਿਆ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ।