Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਦੁਮੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁਮੇਲ (ਅੰਗਰੇਜ਼ੀ:horizon) ਉਸ ਆਭਾਸੀ ਰੇਖਾ ਨੂੰ ਕਹਿੰਦੇ ਹਨ ਜੋ ਬਹੁਤ ਦੂਰ ਜਿਥੇ ਦਿੱਸਣ ਦੀ ਹੱਦ ਹੁੰਦੀ ਹੈ ਉਥੇਧਰਤੀ ਅਤੇਅਕਾਸ਼ ਨੂੰ ਜੋੜਦੀ ਹੋਈ ਨਜ਼ਰ ਆਉਂਦੀ ਹੈ। ਉਹ ਲਕੀਰ ਜਿਹੜੀ ਸਾਰੀਆਂ ਦਿਸਦੀਆਂ ਦਿਸ਼ਾਵਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੀ ਹੈ: ਇੱਕ ਉਹ ਜਿਹੜੀਆਂ ਧਰਤੀ ਦੇ ਧਰਾਤਲ ਨੂੰ ਕੱਟਦੀਆਂ ਹਨ ਅਤੇ ਦੂਜੀਆਂ ਉਹ ਜਿਹੜੀਆਂ ਨਹੀਂ ਕੱਟਦੀਆਂ। ਕਈ ਸਥਾਨਾਂ ਵਿੱਚ, ਰੁੱਖਾਂ, ਇਮਾਰਤਾਂ ਅਤੇ ਪਹਾੜਾਂ ਕਰ ਕੇਅਸਲੀ ਦੁਮੇਲ ਧੁੰਦਲਾ ਵਿਖਾਈ ਦਿੰਦਾ ਹੈ ਜਿਸ ਨੂੰਦਿਸਦਾ ਦੁਮੇਲ ਕਿਹਾ ਜਾਂਦਾ ਹੈ। ਜੇਕਰ ਸਮੁੰਦਰ ਦੇ ਕੰਢੇ ਤੋਂ ਸਮੁੰਦਰ ਨੂੰ ਦੇਖਿਆ ਜਾਵੇ ਤਾਂ ਦੁਮੇਲ ਦੇ ਸਭ ਤੋਂ ਕਰੀਬ ਸਮੁੰਦਰ ਦਾ ਹਿੱਸੇ ਨੂੰਔਫਿੰਗ ਕਿਹਾ ਜਾਂਦਾ ਹੈ।[1]

ਹਵਾਲੇ

[ਸੋਧੋ]
  1. "offing",Webster's Third New International Dictionary, Unabridged
"https://pa.wikipedia.org/w/index.php?title=ਦੁਮੇਲ&oldid=729856" ਤੋਂ ਲਿਆ

[8]ページ先頭

©2009-2025 Movatter.jp